ਇੱਕ ਪਰਿਵਾਰ ਦੀ ਪੁਕਾਰ  ·  juvenile-onset ALS  ·  ਕਿਰਪਾ ਕਰਕੇ ਉਸਦੀ ਕਹਾਣੀ ਸਾਂਝੀ ਕਰੋ

ਪਰਤਾਪ ਲਈ ਲੜੋ।

£1 ਮਿਲੀਅਨ ਦਾ ਟੀਚਾ ਪੂਰਾ ਹੋਇਆ। ਤੁਹਾਡੇ ਸਹਿਯੋਗ ਲਈ ਧੰਨਵਾਦ। ਪਰਤਾਪ ਦੀ ਅੱਗੇ ਦੀ ਯਾਤਰਾ ਨਾਲ ਜੁੜੇ ਰਹੋ।

ਪਰਤਾਪ ਸਿੰਘ ਮੁਸਕਰਾਉਂਦਾ ਹੋਇਆ
ਪਰਿਵਾਰ ਦਾ ਸੁਨੇਹਾ ਵੇਖੋ
—ਟੀਚਾ —

ਤਾਜ਼ਾ ਅੰਕੜੇ ਵੇਖੇ ਜਾ ਰਹੇ ਹਨ…

£1 ਮਿਲੀਅਨ ਇਕੱਠਾ ਹੋਣ ਉੱਤੇ ਪਰਤਾਪ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਧੰਨਵਾਦ ਦਾ ਸੁਨੇਹਾ

ਅਸੀਂ ਮਿਲ ਕੇ £1 ਮਿਲੀਅਨ ਇਕੱਠਾ ਕੀਤਾ

ਪਿਆਰੀ ਸੰਗਤ ਜੀ, ਤੁਹਾਡਾ ਧੰਨਵਾਦ।

ਹਰ ਦਾਨ, ਹਰ ਵਾਰ ਕੀਤੀ ਸਾਂਝ ਅਤੇ ਹਰ ਅਰਦਾਸ ਸਾਨੂੰ ਉਸ ਤੋਂ ਵੀ ਅੱਗੇ ਲੈ ਗਈ ਜਿੰਨਾ ਅਸੀਂ ਕਦੇ ਸੋਚਿਆ ਸੀ। ਅਸੀਂ ਆਪਣੇ ਬਲਬੂਤੇ ਇਸ ਮੀਲ ਪੱਥਰ ਤੱਕ ਕਦੇ ਨਹੀਂ ਪਹੁੰਚ ਸਕਦੇ ਸੀ। ਤੁਹਾਡੀ ਮਿਹਰਬਾਨੀ ਨੇ ਸਾਡੇ ਘਰ ਨੂੰ ਉਮੀਦ ਨਾਲ ਅਤੇ ਸਾਡੇ ਦਿਲਾਂ ਨੂੰ ਉਸ ਸ਼ੁਕਰਾਨੇ ਨਾਲ ਭਰ ਦਿੱਤਾ ਹੈ ਜੋ ਅਸੀਂ ਹਮੇਸ਼ਾ ਆਪਣੇ ਨਾਲ ਰੱਖਾਂਗੇ।

ਪਰਤਾਪ ਸਿੰਘ ਅਤੇ ਪਰਿਵਾਰ

ਪਰਿਵਾਰ ਵੱਲੋਂ · 54 ਸਕਿੰਟ

ਪਰਤਾਪ ਦੇ ਪਿਤਾ ਵੱਲੋਂ ਇੱਕ ਸੁਨੇਹਾ

ਪਰਤਾਪ ਦੇ ਪਿਤਾ ਦਾ ਸੁਨੇਹਾ ਸੁਣਨ ਲਈ ਇੱਕ ਮਿੰਟ ਕੱਢੋ। ਫਿਰ ਇਸ ਨੂੰ ਕਿਸੇ ਅਜਿਹੇ ਵਿਅਕਤੀ ਨਾਲ ਸਾਂਝਾ ਕਰੋ ਜੋ ਮਦਦ ਕਰ ਸਕੇ।

ਰਣਯੋਧ ਸਿੰਘ, ਪਰਤਾਪ ਦੇ ਪਿਤਾ। ਅੰਗਰੇਜ਼ੀ ਸਬਟਾਈਟਲ ਵੀਡੀਓ ਵਿੱਚ ਹਨ।
ਪ੍ਰਬੰਧਕGurbinder KaurGoFundMe ਉੱਤੇ ਅਪੀਲ ਵੇਖੋ ↗
ਮੁਹਿੰਮ ਨਾਲ ਸੰਪਰਕ ਕਰੋinfo@fightforpartaap.com
ਪਰਿਵਾਰ ਦੀਆਂ ਤਾਜ਼ਾ ਖ਼ਬਰਾਂ@iampartaapsingh ↗

ਖ਼ਬਰਾਂ ਵਿੱਚ

BBC News ਵਿੱਚ ਪਰਤਾਪ ਦੀ ਕਹਾਣੀ

BBC News ਨੇ ਪਰਤਾਪ ਦੀ ਕਹਾਣੀ ਅਤੇ ਉਸਦੇ ਪਰਿਵਾਰ ਦੀ ਅਪੀਲ ਬਾਰੇ ਰਿਪੋਰਟ ਕੀਤੀ ਹੈ।

BBC News ਦੀ ਰਿਪੋਰਟ ਪੜ੍ਹੋ ↗

ਹੇਠਾਂ ਪਰਿਵਾਰ ਦੀ ਅਸਲ ਅਪੀਲ ਹੈ। £1 ਮਿਲੀਅਨ ਦਾ ਸ਼ੁਰੂਆਤੀ ਟੀਚਾ ਹੁਣ ਪੂਰਾ ਹੋ ਚੁੱਕਾ ਹੈ।

ਅਸੰਭਵ ਨੂੰ ਸੰਭਵ ਕਰਨ ਦੀ ਕੋਸ਼ਿਸ਼।

ਸਾਡੀ ਕਹਾਣੀ ਪੜ੍ਹਨ ਲਈ ਸਮਾਂ ਕੱਢਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਇਹ ਵੈਸਟ ਮਿਡਲੈਂਡਜ਼, ਯੂ.ਕੇ. ਦੀ ਇੱਕ ਮਾਂ ਵਜੋਂ ਲਿਖ ਰਹੀ ਹਾਂ, ਜੋ ਅਸੰਭਵ ਕਰਨ ਦੀ ਕੋਸ਼ਿਸ਼ ਕਰ ਰਹੀ ਹੈ — ਆਪਣੇ ਬੱਚੇ ਦੀ ਜਾਨ ਬਚਾਉਣ ਦੀ।

ਸਾਡਾ ਪੁੱਤਰ, ਪਰਤਾਪ ਸਿੰਘ, ਸਾਡਾ ਬਹਾਦਰ, ਸਿਆਣਾ, ਆਤਮ-ਵਿਸ਼ਵਾਸ ਭਰਿਆ 6 ਸਾਲ ਦਾ ਮੁੰਡਾ ਹੈ ਜੋ ਹਰ ਕਮਰੇ ਨੂੰ ਰੌਸ਼ਨ ਕਰ ਦਿੰਦਾ ਹੈ। ਆਪਣੇ ਖੁਸ਼ਮਿਜ਼ਾਜ ਸੁਭਾਅ ਅਤੇ ਸੋਹਣੀ ਮੁਸਕਰਾਹਟ ਨਾਲ ਉਹ ਬੜੀ ਸੌਖ ਨਾਲ ਦੋਸਤ ਬਣਾ ਲੈਂਦਾ ਹੈ, ਅਤੇ ਲੋੜਵੰਦ ਦੀ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਉਂਦਾ ਹੈ। ਉਹ ਆਪਣੇ ਛੋਟੇ ਭਰਾ ਦਾ ਸਭ ਤੋਂ ਵਧੀਆ ਵੱਡਾ ਭਰਾ ਹੈ ਅਤੇ ਹਮੇਸ਼ਾ ਉਸਦਾ ਖ਼ਿਆਲ ਰੱਖਦਾ ਹੈ।

ਪਿਛਲੇ ਸਾਲ ਦੇ ਸ਼ੁਰੂ ਵਿੱਚ ਸਾਨੂੰ ਕੁਝ ਛੋਟੀਆਂ ਗੱਲਾਂ ਠੀਕ ਨਾ ਲੱਗੀਆਂ। ਉਸਨੂੰ ਲੰਮਾ ਪੈਂਡਾ ਤੁਰਨ, ਬੈਠਣ ਤੋਂ ਉੱਠਣ ਅਤੇ ਪੌੜੀਆਂ ਚੜ੍ਹਨ ਵਿੱਚ ਮੁਸ਼ਕਲ ਹੋਣ ਲੱਗੀ। ਉਹ ਬਿਨਾਂ ਕਿਸੇ ਸਾਫ਼ ਕਾਰਨ ਵਾਰ-ਵਾਰ ਡਿੱਗਦਾ ਸੀ। ਇਸ ਤੋਂ ਬਾਅਦ ਮਹੀਨਿਆਂ ਬੱਧੀ ਹਸਪਤਾਲ ਦੇ ਗੇੜੇ, ਟੈਸਟ ਅਤੇ ਬੇਅੰਤ ਫ਼ਿਕਰ ਰਹੇ। ਇਸ ਸਾਰੇ ਵਿੱਚ ਪਰਤਾਪ ਹੌਸਲੇ ਵਾਲਾ, ਸਬਰ ਵਾਲਾ ਅਤੇ ਅਵਿਸ਼ਵਾਸ਼ਯੋਗ ਤੌਰ 'ਤੇ ਮਜ਼ਬੂਤ ਰਿਹਾ।

ਜਨਵਰੀ ਵਿੱਚ ਸਾਡੀ ਦੁਨੀਆ ਟੁੱਟ ਗਈ। ਉਸਦੇ ਜੈਨੇਟਿਕ ਟੈਸਟ ਆਏ, ਅਤੇ ਸਾਨੂੰ ਦੱਸਿਆ ਗਿਆ ਕਿ ਉਸਨੂੰ ਇੱਕ ਬਹੁਤ ਹੀ ਦੁਰਲੱਭ, ਲਾਇਲਾਜ, ਨਿਊਰੋਡੀਜਨਰੇਟਿਵ ਬਿਮਾਰੀ ਹੈ ਜਿਸਨੂੰ Juvenile ALS (amyotrophic lateral sclerosis) ਕਹਿੰਦੇ ਹਨ, ਜਿਸਨੂੰ MND (motor neuron disease) ਵੀ ਆਖਦੇ ਹਨ। ਉਸਦੀ ਬਿਮਾਰੀ ਦਾ ਕਾਰਨ ਬਣ ਰਿਹਾ ਜੀਨ ਬਦਲਾਅ, SPTLC2, ਇੰਨਾ ਦੁਰਲੱਭ ਹੈ ਕਿ ਮੰਨਿਆ ਜਾਂਦਾ ਹੈ ਦੁਨੀਆ ਭਰ ਵਿੱਚ ਸਿਰਫ਼ 40–50 ਬੱਚਿਆਂ ਨੂੰ ਹੀ ਇਹ ਹੈ। ਕਿਸੇ ਨੂੰ ਨਹੀਂ ਪਤਾ ਕਿ ਇਹ ਉਸ ਵਿੱਚ ਕਿੰਨੀ ਤੇਜ਼ੀ ਨਾਲ ਵਧੇਗੀ, ਜਾਂ ਸਾਡੇ ਕੋਲ ਕਿੰਨਾ ਸਮਾਂ ਬਚਿਆ ਹੈ। ਮਾਪਿਆਂ ਵਜੋਂ ਇਹ ਸੁਣਨਾ ਇੰਝ ਲੱਗਾ ਜਿਵੇਂ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ।

ALS ਦਾ ਕੋਈ ਇਲਾਜ ਨਹੀਂ। ਇਹ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਮੋਟਰ ਨਿਊਰੋਨ ਨਸ਼ਟ ਕਰ ਦਿੰਦੀ ਹੈ, ਹੌਲੀ-ਹੌਲੀ ਤੁਰਨ, ਹਿੱਲਣ, ਬੋਲਣ, ਨਿਗਲਣ ਅਤੇ ਅਖ਼ੀਰ ਸਾਹ ਲੈਣ ਦੀ ਸਮਰੱਥਾ ਖੋਹ ਲੈਂਦੀ ਹੈ। ਬਾਲਗਾਂ ਵਿੱਚ ALS ਆਮ ਤੌਰ 'ਤੇ 55 ਸਾਲ ਤੋਂ ਬਾਅਦ ਪਾਈ ਜਾਂਦੀ ਹੈ, ਅਤੇ ਉਦੋਂ ਵੀ ਬਹੁਤੇ ਸਿਰਫ਼ 2–5 ਸਾਲ ਹੀ ਜੀਉਂਦੇ ਹਨ। ਬੱਚਿਆਂ ਵਿੱਚ ਇਹ ਇੰਨੀ ਦੁਰਲੱਭ ਹੈ ਕਿ ਬਹੁਤ ਘੱਟ ਜਾਣਿਆ ਜਾਂਦਾ ਹੈ, ਅਤੇ ਪਰਤਾਪ ਦੇ ਜੀਨ ਬਦਲਾਅ ਲਈ ਕੋਈ ਕਲੀਨਿਕਲ ਟਰਾਇਲ ਨਹੀਂ ਹੈ।

ਇਸ ਵੇਲੇ ਪਰਤਾਪ ਨੂੰ ਕੁਝ ਮਿੰਟਾਂ ਤੋਂ ਵੱਧ ਤੁਰਨ, ਪੌੜੀਆਂ ਚੜ੍ਹਨ, ਸੰਤੁਲਨ ਰੱਖਣ ਅਤੇ ਬੈਠਣ ਤੋਂ ਉੱਠਣ ਵਿੱਚ ਮੁਸ਼ਕਲ ਹੁੰਦੀ ਹੈ। ਉਹ ਵਾਰ-ਵਾਰ ਡਿੱਗਦਾ ਹੈ ਅਤੇ ਉਸਦੇ ਅੰਗ ਕਮਜ਼ੋਰ ਹਨ। ਪਰ ਉਹ ਹਾਲੇ ਵੀ ਪੂਰੀ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹਾ ਰਹਿਣਾ ਚਾਹੁੰਦਾ ਹੈ। ਉਹ ਹਾਲੇ ਵੀ ਜਿੱਥੇ ਹੋ ਸਕੇ ਤੁਰ ਕੇ ਹੀ ਜਾਂਦਾ ਹੈ। ਉਹ ਹਾਲੇ ਵੀ ਆਪਣੇ ਛੋਟੇ ਭਰਾ ਨਾਲ ਫੁੱਟਬਾਲ ਅਤੇ ਪਕੜਾਮ-ਪਕੜਾਈ ਖੇਡਦਾ ਹੈ। ਉਹ ਹਾਲੇ ਵੀ ਮੁਸਕਰਾਉਂਦਾ ਹੈ।

"ਅਤੇ ਅਸੀਂ ਹਾਰ ਮੰਨਣ ਤੋਂ ਇਨਕਾਰ ਕਰਦੇ ਹਾਂ।"

ਸਾਡੀ ਲੜਾਈ

ਜਦੋਂ ਡਾਕਟਰਾਂ ਨੇ ਕਿਹਾ ਕਿ ਕੋਈ ਇਲਾਜ ਨਹੀਂ, ਕੋਈ ਦਵਾਈ ਨਹੀਂ, ਅਤੇ ਸਾਨੂੰ ਸਿਰਫ਼ palliative care ਉੱਤੇ ਧਿਆਨ ਦੇਣਾ ਚਾਹੀਦਾ ਹੈ, ਅਸੀਂ ਇਹ ਮੰਨ ਹੀ ਨਹੀਂ ਸਕੇ। ਆਪਣੇ ਬੱਚੇ ਲਈ ਨਹੀਂ। ਸਭ ਕੁਝ ਅਜ਼ਮਾਏ ਬਿਨਾਂ ਨਹੀਂ। ਉਦੋਂ ਅਸੀਂ ਕਲੀਨਿਕਲ ਖੋਜ ਵੱਲ ਮੁੜੇ, ਜਿੱਥੋਂ ਨਵੇਂ ਇਲਾਜ ਨਿਕਲਦੇ ਹਨ।

ਦੁਰਲੱਭ ਜੈਨੇਟਿਕ ਬਿਮਾਰੀਆਂ ਲਈ ਸਭ ਤੋਂ ਵਾਅਦੇ ਭਰੇ ਤਰੀਕਿਆਂ ਵਿੱਚੋਂ ਇੱਕ ਹੈ antisense oligonucleotides (ASOs) — ਨਿਸ਼ਾਨਾ ਲਾਉਣ ਵਾਲੇ ਇਲਾਜ ਜੋ ਨੁਕਸਾਨਦੇਹ ਪ੍ਰੋਟੀਨ ਘਟਾ ਸਕਦੇ ਹਨ ਜਾਂ ਖ਼ਰਾਬ ਜੀਨ ਸੁਨੇਹਿਆਂ ਨੂੰ "ਬੰਦ" ਕਰ ਸਕਦੇ ਹਨ। ਪਰਤਾਪ ਦੇ ਮਾਮਲੇ ਵਿੱਚ, ਉਸਦਾ ਜੀਨ ਬਦਲਾਅ sphingolipids ਦੀ ਲੋੜ ਤੋਂ ਵੱਧ ਪੈਦਾਵਾਰ ਕਰਦਾ ਹੈ, ਜੋ ਇਸ ਬਿਮਾਰੀ ਨੂੰ ਅੱਗੇ ਵਧਾ ਰਿਹਾ ਹੈ।

SPTLC2 ਨਾਲ ਜੁੜੀ ALS ਲਈ ASO ਪਹਿਲਾਂ ਕਦੇ ਨਹੀਂ ਅਜ਼ਮਾਇਆ ਗਿਆ। ਪਰ ਅਸੀਂ ਇੱਕ ਟੀਮ ਜੋੜ ਰਹੇ ਹਾਂ ਜੋ ਪਰਤਾਪ ਲਈ ਖ਼ਾਸ ਤੌਰ 'ਤੇ ਬਣਾਇਆ ASO ਤਿਆਰ ਕਰਨ ਦੀ ਕੋਸ਼ਿਸ਼ ਕਰੇਗੀ, ਜੋ ਇਸ ਬਿਮਾਰੀ ਨੂੰ ਹੌਲੀ ਕਰ ਸਕੇ ਜਾਂ ਸ਼ਾਇਦ ਰੋਕ ਵੀ ਸਕੇ।

ਅਸੀਂ Jeff Milton ਨਾਲ ਕੰਮ ਕਰ ਰਹੇ ਹਾਂ, ਇੱਕ ਵਿਗਿਆਨੀ ਅਤੇ ਬਾਇਓਟੈਕਨਾਲੋਜੀ ਉੱਦਮੀ ਜਿਸਨੇ ਆਪਣਾ ਕਰੀਅਰ ਦੁਰਲੱਭ ਨਿਊਰੋਡੀਜਨਰੇਟਿਵ ਬਿਮਾਰੀਆਂ ਵਾਲੇ ਲੋਕਾਂ ਤੱਕ ਨਿਸ਼ਾਨਾ-ਬੱਧ ਇਲਾਜ ਪਹੁੰਚਾਉਣ ਲਈ ਸਮਰਪਿਤ ਕੀਤਾ ਹੈ। Jeff ਨੇ Arcturus Therapeutics, Ionis Pharmaceuticals ਅਤੇ Genentech ਵਿੱਚ ਕੰਮ ਕੀਤਾ ਹੈ, ਅਤੇ ਹੁਣ Baja Bio ਦੀ ਅਗਵਾਈ ਕਰਦਾ ਹੈ, ਜੋ individualized RNA ਨਿਸ਼ਾਨਾ ਇਲਾਜ ਵਿਕਸਿਤ ਕਰ ਰਹੀ ਹੈ। ਉਸਦੇ ਕੰਮ ਵਿੱਚ GBFsen, ALS ਲਈ ਇੱਕ individualized ASO, ਅਤੇ ALS BAJAi, ALS ਦੀ ਪਛਾਣ ਲਈ ਇੱਕ serum biomarker ਸ਼ਾਮਲ ਹਨ।

Jeff ਸਾਨੂੰ ਪਰਤਾਪ ਲਈ ਟੀਮ ਬਣਾਉਣ ਵਿੱਚ ਮਦਦ ਕਰ ਰਿਹਾ ਹੈ, ਪਰ ਰਫ਼ਤਾਰ ਹੀ ਸਭ ਕੁਝ ਹੈ। ਹਰ ਬੀਤਦੇ ਮਹੀਨੇ ਨਾਲ ਸਾਡੇ ਪੁੱਤਰ ਦੀਆਂ ਹੋਰ ਸਮਰੱਥਾਵਾਂ ਗੁਆਉਣ ਦਾ ਖ਼ਤਰਾ ਹੈ।

ਸਾਨੂੰ ਤੁਹਾਡੀ ਮਦਦ ਕਿਉਂ ਚਾਹੀਦੀ ਹੈ

ਕਿਉਂਕਿ ਇਹ ਬਿਮਾਰੀ ਇੰਨੀ ਦੁਰਲੱਭ ਹੈ, ਕਿਸੇ ਨੂੰ ਨਹੀਂ ਪਤਾ ਇਹ ਕਿੰਨੀ ਤੇਜ਼ ਹੋਵੇਗੀ। ਤੇਜ਼ੀ ਨਾਲ ਅੱਗੇ ਵਧਣ ਲਈ ਸਾਨੂੰ ਲਗਭਗ £1 ਮਿਲੀਅਨ ਇਕੱਠੇ ਕਰਨੇ ਪੈਣਗੇ, ਤਾਂ ਜੋ ਇੱਕ ਸੰਭਾਵੀ ASO ਇਲਾਜ ਨੂੰ ਡਿਜ਼ਾਈਨ ਕਰਨ, ਵਿਕਸਿਤ ਕਰਨ ਅਤੇ ਪਹੁੰਚਾਉਣ ਦਾ ਖ਼ਰਚਾ ਪੂਰਾ ਹੋ ਸਕੇ — ਅਜਿਹਾ ਕੁਝ ਜੋ ਇਸ ਜੀਨ ਲਈ ਪਹਿਲਾਂ ਕਦੇ ਨਹੀਂ ਹੋਇਆ।

ਕਾਮਯਾਬ ਹੋਣ 'ਤੇ ਵੀ, ASO ਇੱਕ ਵਾਰ ਦਾ ਇਲਾਜ ਨਹੀਂ ਹੁੰਦਾ। ਇਹ ਹਰ ਕੁਝ ਮਹੀਨਿਆਂ ਬਾਅਦ ਵਾਰ-ਵਾਰ ਦੇਣਾ ਪੈਂਦਾ ਹੈ, ਜਿਸਦਾ ਮਤਲਬ ਲੰਮੇ ਸਮੇਂ ਦੀਆਂ ਵਿੱਤੀ ਚੁਣੌਤੀਆਂ ਹਨ।

ਇਸ ਤੋਂ ਇਲਾਵਾ ਸਾਨੂੰ ਲਗਾਤਾਰ ਦੇਖਭਾਲ ਦੇ ਖ਼ਰਚੇ ਹਨ: ਥੈਰੇਪੀਆਂ, ਖ਼ਾਸ ਸਾਜ਼ੋ-ਸਾਮਾਨ, ਘਰ ਵਿੱਚ ਬਦਲਾਅ, ਸਫ਼ਰ, ਅਤੇ ਉਹ ਸਭ ਕੁਝ ਜੋ ਪਰਤਾਪ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਆਪਣਾ ਬਚਪਨ ਮਾਣਨ ਦੇ ਯੋਗ ਰੱਖਣ ਲਈ ਚਾਹੀਦਾ ਹੈ।

ਅਸੀਂ ਆਪਣਾ ਸਭ ਕੁਝ ਲਾ ਰਹੇ ਹਾਂ, ਪਰ ਅਸੀਂ ਇਹ ਇਕੱਲੇ ਨਹੀਂ ਕਰ ਸਕਦੇ।

ਹਰ ਦਾਨ, ਹਰ ਸਾਂਝ, ਹਰ ਸਹਾਰਾ ਸਾਡੇ ਲਈ ਦੁਨੀਆ ਜਿੰਨਾ ਮਾਇਨੇ ਰੱਖਦਾ ਹੈ।

ਸਮਾਂ ਬੇਹੱਦ ਅਹਿਮ ਹੈ। ਕਿਰਪਾ ਕਰਕੇ ਸਾਡੇ ਪੁੱਤਰ ਦੀ ਜਾਨ ਲਈ ਸਾਡੀ ਲੜਾਈ ਵਿੱਚ ਮਦਦ ਕਰੋ, ਅਤੇ ਉਸਦੀ ਕਹਾਣੀ ਨੂੰ ਉਮੀਦ, ਹੌਸਲੇ ਅਤੇ ਸੰਭਾਵਨਾ ਦੀ ਕਹਾਣੀ ਬਣਾਉਣ ਵਿੱਚ ਸਾਥ ਦਿਓ।

ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਨੂੰ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।

ਪਰਤਾਪ ਦਾ ਸਫ਼ਰ

ਪਹਿਲੇ ਕਦਮਾਂ ਤੋਂ
ਇਸ ਲੜਾਈ ਤੱਕ।

ਪਿਛਲੇ ਦੋ ਕੁ ਸਾਲ — ਪਹਿਲੇ ਲੱਛਣ

ਪਰਤਾਪ ਨੂੰ ਤੁਰਨ, ਖੜ੍ਹੇ ਹੋਣ ਅਤੇ ਪੌੜੀਆਂ ਚੜ੍ਹਨ ਵਿੱਚ ਔਖ ਹੋਣ ਲੱਗੀ।

ਹਸਪਤਾਲ ਦੇ ਗੇੜੇ ਅਤੇ ਟੈਸਟ

ਬਹੁਤ ਮੁਲਾਕਾਤਾਂ। ਬਹੁਤ ਟੈਸਟ। ਇਨ੍ਹਾਂ ਸਾਰਿਆਂ ਵਿੱਚ ਉਹ ਬਹੁਤ ਹੌਸਲੇ ਵਾਲਾ ਰਿਹਾ — ਪੂਰਾ ਬਹਾਦਰ।

ਜੈਨੇਟਿਕ ਨਤੀਜੇ

ਕੁਝ ਹਫ਼ਤੇ ਪਹਿਲਾਂ ਨਤੀਜੇ ਆਏ: juvenile-onset ALS, ਇੱਕ ਬਹੁਤ ਹੀ ਦੁਰਲੱਭ ਬਿਮਾਰੀ। ਇਸਦਾ ਕੋਈ ਇਲਾਜ ਨਹੀਂ।

ਅੱਜ

juvenile-onset ALS ਲਈ ਕਲੀਨਿਕਲ ਟਰਾਇਲ ਨਾ-ਮਾਤਰ ਹਨ, ਅਤੇ ਪਰਤਾਪ ਦੇ ਖ਼ਾਸ ਜੀਨ ਬਦਲਾਅ ਲਈ ਇੱਕ ਵੀ ਨਹੀਂ। ਪਰਿਵਾਰ ਅਰਦਾਸ, ਦੁਆਵਾਂ ਕਰ ਰਿਹਾ ਹੈ ਅਤੇ ਹਰ ਉਸ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮਦਦ ਕਰ ਸਕਦਾ ਹੋਵੇ।

ਇਹ ਅਪੀਲ ਕਿਸ ਲਈ ਹੈ।

ਇੱਕ ਇਲਾਜ ਜੋ ਅਜੇ ਬਣਿਆ ਨਹੀਂ

£1 ਮਿਲੀਅਨ ਦੇ ਟੀਚੇ ਦਾ ਵੱਡਾ ਹਿੱਸਾ ਪਰਤਾਪ ਦੇ SPTLC2 ਜੀਨ ਵੇਰੀਐਂਟ ਲਈ ਇੱਕ ਖ਼ਾਸ ਐਂਟੀਸੈਂਸ ਓਲੀਗੋਨਿਊਕਲੀਓਟਾਈਡ (ASO) ਇਲਾਜ ਨੂੰ ਡਿਜ਼ਾਈਨ ਕਰਨ, ਬਣਾਉਣ ਅਤੇ ਦੇਣ ਲਈ ਹੈ — ਇਸ ਜੀਨ ਲਈ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਪਰਿਵਾਰ Baja Bio ਦੇ Jeff Milton ਨਾਲ ਕੰਮ ਕਰ ਰਿਹਾ ਹੈ, ਜਿਨ੍ਹਾਂ ਨੇ ਆਪਣਾ ਕਰੀਅਰ ਦੁਰਲੱਭ ਨਿਊਰੋਡੀਜਨਰੇਟਿਵ ਬਿਮਾਰੀਆਂ ਲਈ ਨਿਸ਼ਾਨਾ-ਬੱਧ ਇਲਾਜਾਂ 'ਤੇ ਲਗਾਇਆ ਹੈ।

ਇਲਾਜ ਜਾਰੀ ਰੱਖਣਾ

ASO ਇੱਕ ਵਾਰ ਦਾ ਇਲਾਜ ਨਹੀਂ ਹੈ। ਇਹ ਹਰ ਕੁਝ ਮਹੀਨਿਆਂ ਬਾਅਦ ਦੁਬਾਰਾ ਦੇਣਾ ਪੈਂਦਾ ਹੈ, ਇਸ ਲਈ ਜੇ ਇਹ ਕੰਮ ਕਰਦਾ ਹੈ ਤਾਂ ਖ਼ਰਚ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਰਤਾਪ ਨੂੰ ਇਸਦੀ ਲੋੜ ਹੈ।

ਅੱਜ ਦੀ ਚੰਗੀ ਜ਼ਿੰਦਗੀ

ਖੋਜ ਦੇ ਨਾਲ-ਨਾਲ: ਥੈਰੇਪੀਆਂ, ਖ਼ਾਸ ਉਪਕਰਣ, ਘਰ ਦੀਆਂ ਤਬਦੀਲੀਆਂ ਅਤੇ ਸਫ਼ਰ — ਉਹ ਸਭ ਕੁਝ ਜੋ ਪਰਤਾਪ ਨੂੰ ਸੁਰੱਖਿਅਤ, ਆਰਾਮਦਾਇਕ ਅਤੇ ਆਪਣਾ ਬਚਪਨ ਮਾਣਨ ਦੇ ਯੋਗ ਰੱਖਣ ਲਈ ਚਾਹੀਦਾ ਹੈ।

ਪਰਿਵਾਰ ਦੇ ਆਪਣੇ ਸ਼ਬਦਾਂ ਤੋਂ, ਉਨ੍ਹਾਂ ਦੇ GoFundMe ਪੇਜ ਤੋਂ ਲਿਆ ਗਿਆ।

juvenile-onset ALS ਕੀ ਹੈ?

juvenile-onset ALS ਕੀ ਹੈ?

ਇਹ ਕੀ ਹੈ

ALS ਇੱਕ ਵਧਦੀ ਜਾਣ ਵਾਲੀ ਨਿਊਰੋਡੀਜਨਰੇਟਿਵ ਬਿਮਾਰੀ ਹੈ ਜੋ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀਆਂ ਉਨ੍ਹਾਂ ਨਸ-ਸੈੱਲਾਂ ਉੱਤੇ ਅਸਰ ਕਰਦੀ ਹੈ ਜੋ ਹਿੱਲਜੁਲ ਨੂੰ ਕਾਬੂ ਕਰਦੀਆਂ ਹਨ। ਇਹ ਨਸਾਂ ਖ਼ਤਮ ਹੋਣ ਨਾਲ ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਹਨ ਅਤੇ ਆਪਣੀ ਮਰਜ਼ੀ ਦੀ ਹਿੱਲਜੁਲ ਜਾਂਦੀ ਰਹਿੰਦੀ ਹੈ — ਹੌਲੀ-ਹੌਲੀ ਖਾਣ, ਨਿਗਲਣ, ਬੋਲਣ, ਤੁਰਨ ਅਤੇ ਸਾਹ ਲੈਣ ਉੱਤੇ ਵੀ ਅਸਰ ਪੈਂਦਾ ਹੈ। ਇਹ ਮੋਟਰ ਨਿਊਰੋਨ ਬਿਮਾਰੀ (MND) ਦਾ ਸਭ ਤੋਂ ਆਮ ਰੂਪ ਹੈ।

ਇਸ ਬਾਰੇ ਲੋਕ ਕਿਉਂ ਨਹੀਂ ਜਾਣਦੇ

ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਕਿ ALS ਕੀ ਹੈ, ਅਤੇ ਸ਼ਾਇਦ ਇਹੀ ਇੱਕ ਕਾਰਨ ਹੈ ਕਿ ਇਸ ਲਈ ਇੰਨੇ ਘੱਟ ਫੰਡ ਹਨ ਅਤੇ ਇਲਾਜ ਹਾਲੇ ਤੱਕ ਨਹੀਂ ਲੱਭਿਆ। ਸਾਲਾਂ ਪਹਿਲਾਂ ਦਾ ਬਰਫ਼ੀਲੇ ਪਾਣੀ ਵਾਲਾ ਚੈਲੰਜ ਇਸੇ ਬਿਮਾਰੀ ਬਾਰੇ ਜਾਗਰੂਕਤਾ ਲਈ ਸੀ।

ਬੱਚੇ ਵਿੱਚ ਇਹ ਵੱਖਰੀ ਕਿਉਂ ਹੈ

ALS ਆਮ ਤੌਰ 'ਤੇ ਲਗਭਗ 55 ਸਾਲ ਤੋਂ ਵੱਡੇ ਬਾਲਗਾਂ ਵਿੱਚ ਪਾਈ ਜਾਂਦੀ ਹੈ। ਬੱਚਿਆਂ ਵਿੱਚ ਇਹ ਇੰਨੀ ਦੁਰਲੱਭ ਹੈ ਕਿ ਇਸ ਬਾਰੇ ਬਹੁਤ ਘੱਟ ਜਾਣਿਆ ਜਾਂਦਾ ਹੈ — ਇਹ ਵੀ ਕਿ ਇਹ ਕਿਵੇਂ ਵਧੇਗੀ। ਇਸੇ ਦੁਰਲੱਭਤਾ ਕਾਰਨ ਕਲੀਨਿਕਲ ਟਰਾਇਲ ਵੀ ਨਾ-ਮਾਤਰ ਹਨ।

ਪਰਤਾਪ ਲਈ ਇਸਦਾ ਕੀ ਮਤਲਬ ਹੈ

ਕੋਈ ਇਲਾਜ ਨਹੀਂ, ਅਤੇ ਅਜਿਹੀ ਕੋਈ ਦਵਾਈ ਵੀ ਨਹੀਂ ਜੋ ਬਿਮਾਰੀ ਨੂੰ ਰੋਕ ਦੇਵੇ। ਪਰਤਾਪ ਦੇ ਖ਼ਾਸ ਜੀਨ ਬਦਲਾਅ ਲਈ ਇੱਕ ਵੀ ਟਰਾਇਲ ਨਹੀਂ। ਕੋਈ ਵੀ ਵੱਡਾ ਇਲਾਜ ਹਾਲੇ ਬਹੁਤ, ਬਹੁਤ ਸਾਲ ਦੂਰ ਹੋ ਸਕਦਾ ਹੈ।

ਇਸ ਪੰਨੇ ਉੱਤੇ ALS ਅਤੇ MND ਬਾਰੇ ਆਮ ਜਾਣਕਾਰੀ NHS, MND Association ਅਤੇ ALS Association ਤੋਂ ਲਈ ਗਈ ਹੈ। ਪਰਤਾਪ ਬਾਰੇ ਸਭ ਕੁਝ ਉਸਦੇ ਆਪਣੇ ਪਰਿਵਾਰ ਵੱਲੋਂ ਹੈ।

ਪਰਿਵਾਰ ਦੀਆਂ ਤਾਜ਼ਾ ਖ਼ਬਰਾਂ

ਸਾਰੀਆਂ ਖ਼ਬਰਾਂ ਪੜ੍ਹੋ →

ਹੁਣ ਅਸੀਂ ਕਿੱਥੇ ਹਾਂ — ਪਰਤਾਪ ਦੀ ਮੰਮੀ ਵੱਲੋਂ ਖ਼ਬਰ

ਪਰਤਾਪ ਦੀ ਮੰਮੀ ਦੱਸਦੀ ਹੈ ਕਿ ਕੰਮ ਕਿੱਥੇ ਤੱਕ ਪਹੁੰਚਿਆ ਹੈ। ਖੋਜ ਟੀਮ ਬਣ ਚੁੱਕੀ ਹੈ ਅਤੇ ਪਰਿਵਾਰ ਟੀਮ ਦੇ ਮੈਂਬਰਾਂ ਦੇ ਨਾਂ Instagram ਅਤੇ ਸੋਸ਼ਲ ਮੀਡੀਆ ਉੱਤੇ ਸਾਂਝੇ ਕਰੇਗਾ। ਅਗਲਾ ਕਦਮ ਹੈ ਕਿ ਪਰਤਾਪ ਦੇ ਸੈੱਲ ਲੰਡਨ ਦੇ ਬਾਇਓਬੈਂਕ ਤੋਂ ਕੈਲੀਫ਼ੋਰਨੀਆ ਦੀ ਟੀਮ ਕੋਲ ਭੇਜੇ ਜਾਣ। ਇਸ ਤੋਂ ਪਹਿਲਾਂ ਮਨੁੱਖੀ ਟਿਸ਼ੂ ਬਾਰੇ ਯੂ.ਕੇ. ਦੇ ਸਖ਼ਤ ਨਿਯਮਾਂ ਅਨੁਸਾਰ ਕਾਨੂੰਨੀ ਸਮਝੌਤੇ ਅਤੇ ਕੰਟਰੈਕਟ ਪੂਰੇ ਕਰਨੇ ਪੈਣਗੇ, ਜੋ ਪਰਤਾਪ ਅਤੇ ਇਸ ਖੋਜ ਤੋਂ ਬਣਨ ਵਾਲੀ ਕਿਸੇ ਵੀ ਥੈਰੇਪੀ ਦੀ ਰਾਖੀ ਵੀ ਕਰਦੇ ਹਨ। ਪਰਿਵਾਰ ਇਸ ਵੇਲੇ ਉਡੀਕ ਵਿੱਚ ਹੈ ਅਤੇ ਉਮੀਦ ਹੈ ਕਿ ਅਕਤੂਬਰ ਦੇ ਅੰਤ ਤੱਕ ਮਨਜ਼ੂਰੀ ਮਿਲ ਜਾਵੇਗੀ ਅਤੇ ਕੰਮ ਅਗਲੇ ਸਾਲ ਸ਼ੁਰੂ ਹੋ ਸਕੇਗਾ। ਅੰਤ ਵਿੱਚ ਪਰਤਾਪ ਹੈਲੋ ਕਹਿਣ ਆਉਂਦਾ ਹੈ ਅਤੇ ਆਪਣੀ ਇੱਕ ਖ਼ਾਸ ਖ਼ਬਰ ਸੁਣਾਉਂਦਾ ਹੈ: ਉਸਦਾ ਦੰਦ ਟੁੱਟ ਗਿਆ ਹੈ। 2 ਮਿੰਟ 20 ਸਕਿੰਟ।

ਪੂਰੀ ਖ਼ਬਰ →

ਸਮਾਗਮ

ਆਉਣ ਵਾਲੇ ਸਮਾਗਮ ਵੇਖੋ

ਸਮਾਗਮ

ਆਮ ਸਵਾਲ

ਮੈਂ ਫੰਡਰੇਜ਼ਰ ਕਰਵਾਉਣਾ ਚਾਹੁੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?

ਸ਼ੁਰੂਆਤ ਲਈ ਸਾਡੇ ਮੀਡੀਆ ਅਤੇ ਪੋਸਟਰ ਪੈਕ ਵਿੱਚ ਤਸਵੀਰਾਂ ਅਤੇ ਲਿਖਤ ਲਈ ਸੁਝਾਅ ਵੇਖੋ। ਕੇਕ ਦੀ ਵਿਕਰੀ, ਸਪਾਂਸਰਡ ਚੈਲੈਂਜ ਜਾਂ ਭਾਈਚਾਰਕ ਸਮਾਗਮ ਰਾਹੀਂ ਮਦਦ ਕੀਤੀ ਜਾ ਸਕਦੀ ਹੈ।

ਆਪਣੇ ਸਮਾਗਮ ਦੀ ਤਾਰੀਖ, ਸਮਾਂ, ਥਾਂ, ਪੋਸਟਰ ਅਤੇ ਸੰਪਰਕ ਜਾਣਕਾਰੀ info@fightforpartaap.com ਉੱਤੇ ਭੇਜੋ ਤਾਂ ਜੋ ਅਸੀਂ ਇਸ ਨੂੰ ਵੈੱਬਸਾਈਟ ਉੱਤੇ ਸਾਂਝਾ ਕਰ ਸਕੀਏ।

ਕੀ ਮੈਂ ਨਕਦ ਦਾਨ ਕਰ ਸਕਦਾ ਹਾਂ?

ਕਿਸੇ ਸਮਾਗਮ ਵਿੱਚ ਆ ਕੇ ਪਰਤਾਪ ਲਈ ਫੰਡਰੇਜ਼ਰ ਦਾ ਸਾਥ ਦਿਓ! ਆਉਣ ਵਾਲੇ ਸਮਾਗਮ ਵੇਖੋ ਅਤੇ ਨਕਦ ਯੋਗਦਾਨ ਬਾਰੇ ਪ੍ਰਬੰਧਕਾਂ ਨਾਲ ਗੱਲ ਕਰੋ।

ਪਰਤਾਪ ਦੇ ਪਰਿਵਾਰ ਦਾ ਸੁਨੇਹਾ